ਆਮ ਤੌਰ 'ਤੇ ਇਸਬਗੋਲ ਦੀ ਵਰਤੋਂ ਕਬਜ਼ ਦੂਰ ਕਰਨ ਲਈ ਕੀਤੀ ਜਾਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਸ਼ੂਗਰ ਦੇ ਮਰੀਜ਼ ਜੇਕਰ ਦੁੱਧ 'ਚ ਇਸਬਗੋਲ ਪਾ ਕੇ ਪੀਣਗੇ ਤਾਂ ਉਨ੍ਹਾਂ ਦੀ ਸ਼ੂਗਰ ਕੁਝ ਸਮੇਂ ਬਾਅਦ ਕੰਟਰੋਲ ਹੋ ਜਾਵੇਗੀ।
1. ਤੁਸੀਂ ਕਿਸੇ ਪਾਰਟੀ 'ਚ ਗਏ ਅਤੇ ਤੁਹਾਡਾ ਮਿੱਠਾ ਖਾਣ ਦਾ ਮਨ ਹੈ ਅਤੇ ਸ਼ੂਗਰ ਵੀ ਹੈ ਤਾਂ ਤੁਸੀਂ ਘਰੋਂ ਚੱਲਣ ਤੋਂ ਪਹਿਲਾਂ ਦੁੱਧ 'ਚ ਇਸਬਗੋਲ ਪਾ ਕੇ ਪੀਓ। ਇਸ ਨਾਲ ਤੁਹਾਡਾ ਬਲੱਡ ਸ਼ੂਗਰ ਲੈਵਲ ਬਹੁਤ ਤੇਜ਼ੀ ਨਾਲ ਵਧੇਗਾ।
2. ਇਸਬਗੋਲ ਪੇਟ ਲਈ ਕਾਫੀ ਫਾਇਦੇਮੰਦ ਹੈ। ਨਾਲ ਹੀ ਕਬਜ਼ ਦੀ ਸਮੱਸਿਆ ਨੂੰ ਆਸਾਨੀ ਨਾਲ ਦੂਰ ਕਰਦਾ ਹੈ।
3. ਇੰਨਾ ਹੀ ਨਹੀਂ, ਬਜ਼ੁਰਗਾਂ ਲਈ ਵੀ ਇਸਬਗੋਲ ਬਹੁਤ ਫਾਇਦੇਮੰਦ ਹੈ। ਬੱਚੇ ਵੀ ਇਸ ਦੀ ਵਰਤੋਂ ਕਰ ਸਕਦੇ ਹਨ। ਇਥੋਂ ਤੱਕ ਕੀ ਗਰਭਵਤੀ ਔਰਤਾਂ ਲਈ ਫਾਇਦੇਮੰਦ ਹੈ। ਇਸਬਗੋਲ ਦਾ ਕੋਈ ਨੁਕਸਾਨ ਨਹੀਂ ਹੈ।
4. ਰੰਗ ਗੋਰਾ ਕਰਨਾ ਹੈ ਤਾਂ ਇਸਬਗੋਲ ਦੀ ਵਰਤੋਂ ਕਰ ਸਕਦੇ ਹੋ।
5. ਪੇਟ 'ਚ ਖਰਾਬੀ ਹੈ ਤਾਂ ਦਹੀਂ ਦੇ ਨਾਲ ਇਸਬਗੋਲ ਦੀ ਵਰਤੋਂ ਕਰੋ। ਜਦਕਿ ਕਬਜ਼ ਦੀ ਸਮੱਸਿਆ ਹੋਣ 'ਤੇ ਦੁੱਧ ਦੇ ਨਾਲ ਲੈਣਾ ਚਾਹੀਦਾ।
6. ਐਸਡਿਟੀ ਅਤੇ ਗੈਸ ਦੀ ਸਮੱਸਿਆ ਹੈ ਤਾਂ ਐਲੋਵੇਰਾ ਜੂਸ ਦੇ ਨਾਲ ਇਸਬਗੋਲ ਦੀ ਵਰਤੋਂ ਕਰੋ।
7. ਜਿਨ੍ਹਾਂ ਲੋਕਾਂ ਦਾ ਕੈਲੋਸਟ੍ਰਾਲ ਵਧਿਆ ਹੋਇਆ ਹੈ ਉਨ੍ਹਾਂ ਨੂੰ ਦਿਨ 'ਚ ਦੋ ਵਾਰ ਇਸਬਗੋਲ ਲੈਣਾ ਚਾਹੀਦਾ। ਕੈਲੋਸਟ੍ਰਾਲ ਕੰਟਰੋਲ ਕਰਨ ਲਈ ਇਸਬਗੋਲ ਓਟਸ 'ਚ ਪਾ ਕੇ ਖਾਓ।
ਇੰਝ ਬਣਾਓ ਵਨੀਲਾ ਚਾਕਲੇਟ ਪੁਡਿੰਗ ਪਾਪਿਸਕਲ
NEXT STORY